top of page

 

ਤਿਤਲੀ (ਆਪਣੀ ਧੀ ਅਨਮੋਲ ਦੇ ਨਾਮ )

 

 

ਮੇਰੇ ਘਰ ਦੀ

ਬਗੀਚੀ ‘ਚ ਲੱਗੇ

ਗੇੰਦੇ ਦੇ ਫੁੱਲ ਤੇ ਬੈਠੀ

ਤਿਤਲੀ ਨੇ ਦੋ ਕੁ ਵਾਰ

ਖੰਭ ‘ਕੱਠੇ ਕਰ ਫੇਰ ਫੈਲਾਏ

ਤੇ ਮੇਰੇ ਵੱਲ ਵੇਖਿਆ

ਮੈਂ ਬਸ ਦਫਤਰ ਜਾਣ ਲਈ

ਤਿਆਰ ਹੀ ਸੀ

ਤੇ ਜਦ ਮੈਂ ਘਰੋਂ ਤੁਰਨ ਲੱਗਿਆ

ਮੇਰੇ ਪਿੱਛੇ ਹੀ ਉੱਡ ਆਈ

ਇਹ ਪੀਲੀ ਤਿਤਲੀ

 

ਜੀ ਟੀ ਰੋਡ ਦੇ ਪਾਸੀਂ

ਖਤਾਨਾਂ ‘ਚ ਉੱਗੇ

ਮਰੀਅਲ ਜਿਹੇ ਫੁੱਲਾਂ ਤੇ

ਉੱਡਦੀਆਂ ਤਿਤਲੀਆਂ ਚੋਂ

ਮੈਂ ਝੱਟ ਪਛਾਣ ਲਈ

ਉਹੋ ਤਿਤਲੀ

 

ਦਫਤਰ ‘ਚ ਬੈਠਿਆਂ

ਸੰਦਲੀ ਖੁਸ਼ਬੂ ਦਾ

ਬੁੱਲਾ ਆਇਆ ਤਾਂ

ਮੇਰੀ ਨਜਰ ਆਪ ਮੁਹਾਰੇ

ਬਾਰੀ ਦੇ ਪਾਰ

ਜਾਮਨੀ ਫੁੱਲਾਂ ਤੇ ਚਲੀ ਗਈ

ਤੇ ਮੈਂ ਫਿਰ

ਪਛਾਨਣ ਦੀ ਕੋਸ਼ਿਸ ‘ਚ ਲੱਗ ਗਿਆ

ਮੇਰੀ ਧੀ ਵਰਗੀ

ਉਹੋ ਤਿਤਲੀ ...................................ਹਰਵਿੰਦਰ ਧਾਲੀਵਾਲ 

ਟਾਹਣੀਓਂ ਟੁੱਟੇ ਪੱਤੇ ਦਾ 

ਕੋਈ ਸਿਰਨਾਵਾਂ ਨਹੀਂ ਹੁੰਦਾ 

MY BOOKS
bottom of page